Loading...

Debi Makhsoospuri shayari punjabi | Punjabi Shayari

Debi makhsoospuri is a famous punjabi singer and shayar. we came with ultimate collection of debi makhsoospuri shayari punjabi. hope you like our efforts.

Debi Makhsoospuri Punjabi Shayari

Debi makhsoospuri is a famous punjabi singer and shayar. we came with ultimate collection of debi makhsoospuri shayari punjabi. hope you like our efforts.

sad punjabi shayari
ਇੱਕ ਦੁੱਖ ਉਮਰ ਦਾ ਹੈ ਕਿ ਤੂੰ ਬਦਲਿਆ
ਦੂਜਾ ਦੁੱਖ ਆਪਣਿਆਂ ਤੇ ਗੁਜ਼ਰੀ ਹੈ ਜੋ
ਤੂੰ ਜਿੰਨਾ ਖ਼ਾਤਰ ਬਦਲਿਆ ਏਂ ਉਹ ਲੋਕ ਤਾਂ
ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ
40
Debi Makhsoospuri Punjabi Shayari
ਲੋਕਾਂ ਦੀਆਂ ਕਹਾਣੀਆਂ ਸੁਣਕੇ ਸਾਰ ਲਿਆ
ਜੇ ਖ਼ੁਦ ਵੀ ਇਸ਼ਕ ਕਮਾ ਲੈਂਦਾ ਤਾ ਚੰਗਾ ਸੀ
ਵੱਧ ਤੋਂ ਵੱਧ ਜਵਾਬ ਹੀ ਅਗਿਓਂ ਮਿਲ ਜਾਂਦਾ
ਜੇ ਇੱਕ ਵਾਰ ਬੁਲਾ ਲੈਂਦਾ ਚੰਗਾ ਸੀ❣️
22
sad punjabi shayari
ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾ ਆਈ
ਨਿਭਾਉਣੀ ਇੱਕ ਪਾਸੇ, ਤੈਨੂੰ ਤੋੜਨੀ ਨਾ ਆਈ
ਨੀਂ ਭਾਵੇਂ ਝੂਠੀ ਸਹੀ ਇੱਕ ਅੱਧੀ ਸੌਂਹ ਖਾ ਕੇ ਜਾਂਦੀ
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਹਾਨਾ ਲਾ ਕੇ ਜਾਂਦੀ...
💔
125
emotional punjabi shayari
ਤੇਰੀ ਨਿਗ੍ਹਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ😔
ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ💔
66
Debi Makhsoospuri Punjabi Shayari
ਡਾਹਢੇ ਔਖੋ ਸਬਕ ਸੀ ਹੁੰਦੇ ਉਸਤਾਦਾਂ👨‍🏫 ਦੇ,
ਸਬਕ ਨੀਂ ਚੇਤੇ🤔 ਪਰ ਮਾਰ ਚੇਤੇ ਰਹਿ ਗਈ,
ਘਰ ਸੜੇ, ਟੱਬਰ ਮਰੇ ਸੀ ਜਿਹਦੀ ਸ਼ੈਅ🥷 'ਤੇ,
ਦੰਗਾ ਪੀੜਤਾਂ ਨੂੰ ਸਰਕਾਰ ਚੇਤੇ ਰਹਿ ਗਈ😔
160
Debi makhsoospuri shayari
ਕਰਮਾਂ ਵਾਲੀ ਛੱਤ ਜਿਸ ਥੱਲੇ ਪਿਆਰ, ਖੁਸ਼ੀ, ਵਿਸ਼ਵਾਸ ਰਹਿਣ,
ਮਕਾਨ ਬਣਾਉਣਾ ਸੌਖਾ ‘ਦੇਬੀ ਘਰ ਬਣਾਉਣਾ ਔਖਾ ਏ |
170
ਬੱਦਲਾਂ🌩️ 'ਚ ਬਿਜਲੀ ਦੀ ਤਾਰ ਚੇਤੇ ਰਹਿ ਗਈ,
ਨਾਂ ਭੁੱਲ ਗਿਆ ਮੁਟਿਆਰ ਚੇਤੇ ਰਹਿ ਗਈ!❣️
368
Debi Makhsoospuri Punjabi Shayari
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
407

Debi Makhsoospuri Punjabi Shayari

Debi makhsoospuri is a famous punjabi singer and shayar. we came with ultimate collection of debi makhsoospuri shayari punjabi. hope you like our efforts.

punjabi shayari  life reality
ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ 💸ਉੱਚਾ ਏ,
ਮੇਰੀ ਮਜਬੂਰੀ ਏ ਮੈਂ ਔਕਾਤ 'ਚ ਰਹਿੰਦਾ ਹਾਂ🙏
365
ਅਕਲ ਸ਼ਕਲ ਤੇ ਨਾ ਜਾਇਓ,
ਇਹ ਬਹੁਤੀਆਂ ਚੰਗੀਆਂ ਨਈਂ,
ਇੱਕ ਖ਼ੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ!
❣️💯
364
ਘੱਟ ਮਿਲੀਏ, ਘੱਟ ਆਈਏ ਜਾਈਏ
ਪਰ ਗੱਲ ਦਾ ਮਤਲਬ ਇਹ ਨਹੀਂਓ
ਕਿ ਤੇਰੇ ਨਾਲ ਸਾਡਾ ਪਿਆਰ ਨਹੀਂ
ਤੇਰੇ ਲਈ ਦੁਆਵਾਂ ਨਈਂ ਕਰਦੇ!
362
ਭੁੱਖੇ ਸੌਣਾ ਪਿਆ ਪੰਛੀ ਤੇ ਸ਼ਿਕਾਰੀ ਦੋਹਾਂ ਨੂੰ,
ਸ਼ਿਕਾਰੀ ਪੰਛੀ ਨੂੰ ਤੇ ਪੰਛੀ ਜਾਲ ਵੇਖਦਾ ਰਿਹਾ
ਕੁੱਝ ਕਰਦਾ ਤੂੰ ਦਿਨ ਸਾਡੇ ਫਿਰ ਜਾਣੇ ਸੀ
ਤੂੰ ਵੀ ਲੋਕਾ ਵਾਂਗੂੰ ਸਾਡਾ ਹਾਲ ਵੇਖਦਾ ਰਿਹਾ!
7
Debi Makhsoospuri Punjabi Shayari
ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ🙇
ਮੈਥੋਂ ਜਾ ਨੀਂ ਹੋਣਾ, ਉਹ ਉਡੀਕੀ ਜਾਂਦੀ ਏ..❣️
😔
415
Debi Makhsoospuri Punjabi Shayari
ਅੱਖਾਂ ਮੀਚ ਕੇ ਜਦੋਂ ਇਤਬਾਰ ਕਰਦੇ ਆਂ
ਕੀ ਹੁਣ ਲਿਖ ਕੇ ਦਈਏ ਕਿ ਪਿਆਰ ਕਰਦੇ ਆਂ!
188
Debi Makhsoospuri Punjabi Shayari
ਨਿਗ੍ਹਾ ਤੇਰੇ ਵੱਲ ਜਾਵੇ, ਗੁਣ ਦਿਸਦੇ ਨੇ ਲੱਖਾਂ
ਐਬ ਦਿਸਦੇ ਕਰੌੜਾਂ ਜਦੋਂ ਸ਼ੀਸ਼ੇ ਸਾਹਵੇਂ ਜਾਈਏ❣️
8
Debi Makhsoospuri Punjabi Shayari
🙏ਰੱਬ ਕਰੇ ਮਨਜੂਰ, ਇੱਕੋ ਗੱਲ ਅਸੀਂ ਚਾਹੀਏ
ਤੂੰ ਅੱਖਾਂ ਸਾਹਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ❣️
275

Debi Makhsoospuri Punjabi Shayari

Debi makhsoospuri is a famous punjabi singer and shayar. we came with ultimate collection of debi makhsoospuri shayari punjabi. hope you like our efforts.

ਜੇ ਨਈਂ ਰਹਿੰਦੇ ਤਾਂ ਜਾਣ ਦਿਓ
ਤੁਰਿਆਂ ਨੂੰ ਡੱਕ ਕੇ ਕੀ ਕਰਨਾ
ਮੂੰਹ ਚੰਦਰਾ ਜਿਹਾ ਜੋ ਕਰ ਬੈਠੇ
ਉਨ੍ਹਾਂ ਵੱਲ ਤੱਕ ਕੇ ਕੀ ਕਰਨਾ
ਤੇਰੀ ਸ਼ਕਲ ਜਿਨ੍ਹਾ ਨੂੰ ਭੁੱਲ ਗਈ ਏ
ਤੇਰਾ ਨਾਂ ਵੀ ਜਿਨ੍ਹਾਂ ਨੂੰ ਯਾਦ ਨਹੀਂ ਉਨ੍ਹਾਂ
ਤੂੰ 'ਦੇਬੀ' ਜੇਬ 'ਚ ਉਨ੍ਹਾਂ ਦੀਆਂ
ਤਸਵੀਰਾਂ ਰੱਖ ਕੇ ਕੀ ਕਰਨਾ ।💯
101
 ਨਾਮ ਸਾਡਾ ਵੀ ਉਨ੍ਹਾਂ ਦੇ ਵਿੱਚ ਲਿਖ ਲਓ
ਜਿਹੜੇ ਮਿੱਤਰਾ ਹੱਥੋਂ ਤਬਾਹ ਹੋ ਗਏ
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ
ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ
ਪਤਾ ਲਿਆ ਨਾ ਅੱਗ ਲਾਉਣ ਵਾਲਿਆ ਨੇ
ਕਿ ਹਾਲੇ ਧੁੱਖਦੇ ਨੇ ਜਾਂ ਸਵਾਹ ਹੋ ਗਏ
‘ਦੇਬੀ' ਚੰਦਰਿਆ ਤੈਨੂੰ ਨਾ ਖ਼ਬਰ ਹੋਈ
ਤੇਰੇ ਰਾਹਾਂ 'ਚ ਬੈਠੇ ਅਸੀਂ ਰਾਹ ਹੋ ਗਏ ।❤️‍🩹
2
ਮੁਲਾਕਾਤ ਖ਼ੁਦ ਨਾਲ ਮੈਂ ਆਪੇ ਕਰ ਜਾਵਾਗਾ
ਸਾਰੀਆਂ ਗੱਲਾਂ ਗੀਤਾਂ ਦੇ ਵਿੱਚ ਭਰ ਜਾਵਾਂਗਾ
ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਰਹਾਂਗਾ ਕਰਦਾ
ਹੰਝੂਆਂ ਦੇ ਨਾਲ ਆਪ ਗੁਜ਼ਾਰਾ ਕਰ ਜਾਵਾਗਾ
ਉਹਨਾਂ ਨੇ ਕਿੰਨੀਆਂ ਸੋਚੀਆਂ ਮੇਰੇ ਨਾਲ ਕਰਨੀਆਂ
ਉਸਤੋਂ ਵੀ ਮੈਂ ਵੱਧ ਵਧੀਕੀਆਂ ਜਰ ਜਾਵਾਗਾ
❣️ ਹਿੱਸੇ ਆਉਂਦੀ ਜ਼ਿੰਦਗੀ ਜੀਣ ਦਿਓ 'ਦੇਬੀ' ਨੂੰ
ਹਿੱਸੇ ਆਉਂਦੀ ਮੌਤ ਨੂੰ ਲੈ ਕੇ ਮਰ ਜਾਵਾਂਗਾ।💔
386
ਇਹ ਦੁਨੀਆ ਹੈ ਤੇਰੀ ਮਾਲਕਾ, ਇਥੇ ਮੈਂ ਨਾ ਮੇਰੀ ਮਾਲਕਾ,
ਜੋ ਹੁਕਮ ਤੇਰੇ ਨੂੰ ਮੋੜੇ, ਦੁਖ ਉਹਨੂੰ ਸਹਿਣਾ ਪੈਂਦਾ,
ਤੂੰ ਜਿਹੜੇ ਹਾਲ ਚ ਰੱਖੇ, ਉਸ ਹਾਲ ਚ ਰਹਿਣਾ ਪੈਂਦਾ!🙏
204
Punjabi shayari on life
ਜਨਮ ਜੋ ਦੇਵੋ ਜਿਊਂਦੇ ਰਹਿਣ ਲਈ ਸਾਹ ਦਿੰਦਾ
ਬੰਦਾ ਵੇਖਿਆ ਉਸਨੂੰ ਵੀ ਭੁਲਾ ਦਿੰਦਾ
ਵਕਤ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ
ਆਖ਼ਰ ਵੱਡੇ-ਵੱਡਿਆਂ ਦੀ ਪਿੱਠ ਲਾ ਦਿੰਦਾ
ਦੱਬੇ ਮੁਰਦੇ ਪੁੱਟ ਕੇ ਮਾਰਨਾ ਜਿਊਂਦਿਆਂ ਨੂੰ
ਤੇਰੀ ਮਰਜੀ ਮੈਂ ਨੀਂ ਇਹ ਸਲਾਹ ਦਿੰਦਾ
ਹਿੰਮਤ ਕਰਕੇ ਦੇਖ ਲੈ ਜੋ ਗੱਲ ਬਣ ਜਾਵੇ
ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ
ਬਾਕੀ ਦੁੱਖ ਤਾਂ ਸਾਰੇ ਹੱਸ ਕੇ ਕਰਦੇ ਹਾਂ
'ਦੇਬੀ' ਨੂੰ ਬਸ ਤੇਰਾ ਦੁੱਖ ਰੁਆ ਦਿੰਦਾ।
Debi makhsoospuri poetry
ਉਤਲੇ ਮਨੋ ਹੀ ਭਾਵੇਂ ਸਹੀ, ਪਰ ਮੁਸਕਰਾਉਣਾ ਬਣਦਾ ਸੀ
ਉਹ ਬੋਲਿਆ ਨਹੀਂਓ ਮਰਜ਼ੀ ਉਹਦੀ, ਸਾਡਾ ਬੁਲਾਉਣਾ ਬਣਦਾ ਸੀ
ਅੰਨੀ ਤਾਕਤ, ਅੰਨਾ ਪੈਸਾ , ਤੂੰ ਜਿਸ ਘਰ ਵਿੱਚ ਜਨਮ ਲਿਆ
ਮੈਂ ਹੀ ਸ਼ਾਇਦ ਗਲਤ ਹਾਂ ਯਾਰਾ, ਤੇਰਾ ਸਤਾਉਣਾ ਬਣਦਾ ਸੀ
ਬੁੱਲ੍ਹਾ ਨੂੰ ਸੀ ਹਾਸੇ ਦੱਦਾ, ਮਨ ਪਰਚਾਵਾ ਕਰਦਾ ਸੀ
ਲੋਕੀਂ ਭੁੱਲ ਜਾਂਦੇ ਉਨ੍ਹਾਂ ਲਈ, ਕੌਣ ਖਿਡੌਣਾ ਬਣਦਾ ਸੀ
ਗੁੱਸਾ ਕਾਹਦਾ ਕਾਹਦਾ ਰੋਸਾ, ਕਿਹੜੀਆਂ ਡਾਗਾਂ ਚੱਲੀਆਂ ਸਨ
ਇੱਜ਼ਤ ਦੇ ਨਾਲ ਸੱਦਿਆ ਸੀ, ਉਹਦਾ ਆਉਣਾ ਬਣਦਾ ਸੀ
ਸਿਰਫ਼ ਜੋ ਲਿਖਦਾ ਰਹਿੰਦਾ ,ਫੋਕੀ ਵਾਹ-ਵਾਹ ਜੋਗਾ ਰਹਿ ਜਾਂਦਾ
ਦੁਨੀਆਂ ਕੁੱਝ ਵੀ ਆਖੇ 'ਦੇਬੀ' ਤੇਰਾ ਗਾਉਣਾ ਬਣਦਾ ਸੀ ।
205
punjabi sad love shayari
ਇੱਕ ਅਸਮਾਨ ਥੱਲੇ, ਇੱਕੋ ਸ਼ਹਿਰ ਦੇ ਬਾਸ਼ਿੰਦੇ ਹਾਂ,
ਇੱਕੋ ਛੱਤ ਥੱਲੋ ਆਪਣਾ ਟਿਕਾਣਾ ਹੋ ਨਹੀਂ ਸਕਦਾ,
ਖ਼ਾਬਾਂ ਵਿੱਚ ਤਾਂ ਸਾਡੇ ਵਾਂਗ ਤੇਰੇ ਨਾਲ ਰਹਿ ਸਕਦਾ,
ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਅ ਨਹੀਂ ਸਕਦਾ!❤️‍🩹
356
Debi Makhsoospuri Punjabi Shayari
ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ!
ਮੈਂ ਤੈਨੂੰ ਵੇਖ ਸਕਦਾ ਹਾਂ, ਮੈਂ ਤੈਨੂੰ ਛੋਹ ਨਹੀਂ ਸਕਦਾ!❣️
369

Debi Makhsoospuri Punjabi Shayari

Debi makhsoospuri is a famous punjabi singer and shayar. we came with ultimate collection of debi makhsoospuri shayari punjabi. hope you like our efforts.

Debi Makhsoospuri Punjabi Shayari
ਜੇ ਖਤ ਵੀ ਅੱਜਕੱਲ੍ਹ ਘੱਟ ਪਾਉਂਦੇ, ਤੇ ਮਿਲਣ ਵੀ ਲੋਕੀਂ ਘੱਟ ਆਉਦੇ
ਜੀਭਾਂ ਨਾਲ ਡੰਗਦੇ ਨੇ, ਦਿਨ ਔਖੀ ਜੇਕਰ ਲੰਘਦੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ, ਕੋਈ ਕਮੀ ਮੇਰੇ ਵਿੱਚ ਹੋਵੇਗੀ🙏
51