Loading...

Two line love shayari in punjabi | love shayari in punjabi

we came with our latest collection of two line love shayari in punjabi. Hope you love it.

Two line love shayari Punjabi Shayari

we came with our latest collection of two line love shayari in punjabi. Hope you love it.

Two line love shayari Punjabi Shayari
ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ! 😔
32
Two line love shayari Punjabi Shayari
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ
💯❣️
378
Two line love shayari Punjabi Shayari
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ..
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ..💔
377
Two line love shayari Punjabi Shayari
ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️
362
Two line love shayari Punjabi Shayari
ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️‍🩹
218
Two line love shayari Punjabi Shayari
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ
ਇਸ ਦੁਨੀਆਂ 'ਚੋਂ ਹੋਰ ਕੋਈ ਕੀ ਲੈ ਜਾਂਦਾ...
💯💯
359
Two line love shayari Punjabi Shayari
ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!🥰
360
Two line love shayari Punjabi Shayari
ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
🥰🥰
358

Two line love shayari Punjabi Shayari

we came with our latest collection of two line love shayari in punjabi. Hope you love it.

Two line love shayari Punjabi Shayari
ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ💯💯
205
Two line love shayari Punjabi Shayari
ਤੇਰੇ ਬਿਨਾ ਜੀਣਾ ਵੀ ਕੀ ਜੀਣਾ🫶
ਤੇਰੀ ਚੌਕਟ ਮੇਰਾ ਮਦੀਨਾ🙏
359
Two line love shayari Punjabi Shayari
ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ ਅਸਾਂ ਤਾਂ ਤੈਨੂੰ ਰੱਬ ਮੰਨਿਆ!
209
Two line love shayari Punjabi Shayari
ਸੱਜਣ ਦੀਆਂ ਅਸੀਂ ਕਰੀਏ ਉਡੀਕਾਂ ਰਾਵਾਂ ਦੇ ਵਿੱਚ ਖੜ ਕੇ
ਸੁੱਟੀਆਂ ਫੂਕ ਕਿਤਾਬਾਂ ਨੀ ਅਸੀਂ ਇਸ਼ਕ ਦਾ ਕੈਦਾ ਪੜ ਕੇ!🥰
209
Two line love shayari Punjabi Shayari
ਸੱਜਣ ਰਾਜੀ ਹੋ ਜਾਵੇ ਫਿਰ ਵੀ ਰੌਲਾ ਨਹੀਓ ਪਾਈ ਦਾ ਪਾਗਲਾਂ
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਜੱਗ ਤੋਂ ਲੁਕਾਈ ਦਾ ਪਾਗਲਾਂ💯
7
Two line love shayari Punjabi Shayari
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦਵੇ,🙏
ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ!
💯💯
5
Two line love shayari Punjabi Shayari
ਦਿਲ ਕਰੇ ਨਾ ਯਕੀਨ ਕਿਵੇਂ ਮੰਨ ਲਾ,
ਨੀ ਤੂੰ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ🥰
160
Two line love shayari Punjabi Shayari
ਤੇਰੇ ਜਾਣ ਦੇ ਮਗਰੋਂ ਜੋ ਮੈਂ ਰਹਿ ਜਾਵਾਂਗਾ ਉਹ ਮੈਥੋਂ ਤਾਂ ਨਹੀਂ ਸੰਭਲਦਾ,
ਇਸ ਕਰਕੇ ਪੱਥਰ ਕਰ ਲਿਆ ਦਿਲ ਨੂੰ ਹੁਣ ਕਿਸੇ ਉੱਤੇ ਨਹੀਂ ਪਿੰਘਲਦਾ!
204

Two line love shayari Punjabi Shayari

we came with our latest collection of two line love shayari in punjabi. Hope you love it.

Two line love shayari Punjabi Shayari
ਮੈਥੋਂ ਅੱਡ ਹੋ ਕੇ ਤੈਨੂੰ ਲਗਦਾ ਏ
ਤੇਰੀ ਕਿਸਮਤ ਦਾ ਦਰ ਖੁੱਲ੍ਹ ਜਾਣਾ
ਮੇਰੀ ਪੱਤਰੀ ਦੇ ਵਿੱਚ ਲਿਖਿਆ ਏ
ਮੈਂ ਹੌਲੀ-ਹੌਲੀ ਰੂਲ ਜਾਣਾ
ਤੇਰਾ ਯਾਰ ਨਗੀਨੇ ਵਰਗਾ ਸੀ
ਲਗਦਾ ਏ ਕੌਡੀ ਮੁੱਲ ਜਾਣਾ
ਜੇ ਤੈਨੂੰ 'ਦੇਬੀ' ਯਾਦ ਨਹੀਂ
ਆਪਾ ਵੀ ਤੈਨੂੰ ਭੁੱਲ ਜਾਣਾ |🥹
358
Two line love shayari Punjabi Shayari
ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ🙇
ਮੈਥੋਂ ਜਾ ਨੀਂ ਹੋਣਾ, ਉਹ ਉਡੀਕੀ ਜਾਂਦੀ ਏ..❣️
😔
403
Two line love shayari Punjabi Shayari
ਅੱਖਾਂ ਮੀਚ ਕੇ ਜਦੋਂ ਇਤਬਾਰ ਕਰਦੇ ਆਂ
ਕੀ ਹੁਣ ਲਿਖ ਕੇ ਦਈਏ ਕਿ ਪਿਆਰ ਕਰਦੇ ਆਂ!
157
Two line love shayari Punjabi Shayari
ਨਿਗ੍ਹਾ ਤੇਰੇ ਵੱਲ ਜਾਵੇ, ਗੁਣ ਦਿਸਦੇ ਨੇ ਲੱਖਾਂ
ਐਬ ਦਿਸਦੇ ਕਰੌੜਾਂ ਜਦੋਂ ਸ਼ੀਸ਼ੇ ਸਾਹਵੇਂ ਜਾਈਏ❣️
2
Two line love shayari Punjabi Shayari
ਚੂਰੀ ਕੁੱਟਾਂ
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ! ਮਾਏ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ
5
Two line love shayari Punjabi Shayari
🙏ਰੱਬ ਕਰੇ ਮਨਜੂਰ, ਇੱਕੋ ਗੱਲ ਅਸੀਂ ਚਾਹੀਏ
ਤੂੰ ਅੱਖਾਂ ਸਾਹਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ❣️
264
Two line love shayari Punjabi Shayari
ਮਾਂ ਸਮਝਾਵੇ ਮੁੜ ਜਾ ਹੀਰੇ ਕਲਾਂ ਜਗਾ ਨਾ ਸੁੱਤੀਆਂ,
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ ਤੇਰਾ ਮਾਸ ਖਲਾਵਾਂ ਕੁੱਤਿਆਂ,
ਨਾਲ ਖ਼ੁਸ਼ੀ ਦੇ ਹੱਸ ਕੇ ਹੀਰ ਕਿਹਾ ਸੁਣ ਮਾਏ,❤️‍🩹
ਖਲੜੀ ਲਾਹਸੇਂ ਤਾਂ ਕੀ ਹੋਸੀ ਮੇਰਾ ਚਾਕ ਸਵਾਸੀ ਜੁੱਤੀਆਂ