Loading...
Checkout our collection of sufi shayari in punjabi. Discover the true meaning of love and spirituality with Sufi Shayari in Punjabi.
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ,
ਨਾ ਪਿਓ ਰਹਿਣਾ ਨਾ ਮਾਂ ਬੰਦਿਆ,
ਹਰ ਸ਼ੈ ਨੇ ਆਖਿਰ ਮੁੱਕ ਜਾਣਾ,
ਇੱਕ ਰਹਿਣਾ ਰੱਬ ਦਾ ਨਾਂ ਬੰਦਿਆ
💯💯
ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
🥰🥰
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
ਮਾਟੀ ਕੁਦਮ ਕਰੇਂਦੀ ਯਾਰ ! ਵਾਹ ਵਾਹ ਮਾਟੀ ਦੀ ਗੁਲਜ਼ਾਰ।
ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ।
ਮਾਟੀ ਮਾਟੀ ਨੂੰ ਦੌੜਾਵੇ, ਮਾਟੀ ਦਾ ਖੜਕਾਰ।
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ।
ਮਾਟੀ ਬਾਗ਼ ਬਗ਼ੀਚਾ ਮਾਟੀ, ਮਾਟੀ ਦੀ ਗੁਲਜ਼ਾਰ।
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ।
ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਊਂ ਪਸਾਰ।
ਬੁੱਲ੍ਹਾ ਸ਼ਾਹ ਬੁਝਾਰਤ ਬੁਝੇ, ਲਹਿ ਸਿਰੇ ਥੀਂ ਭਾਰ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਝੂਠ ਆਖਾਂ ਤੇ ਕੁਝ ਬਚਦਾ ਏ,
ਸੱਚ ਆਖਿਆਂ ਭਾਂਬੜ ਮਚਦਾ ਏ,
ਜੀਅ ਦੋਹਾਂ ਗੱਲਾਂ ਤੋਂ ਜੱਚਦਾ ਏ,
ਜੱਚ ਜੱਚ ਕੇ ਜਿਹਬਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਇੱਥੇ ਰਹਿਣਾ ਨਾਹੀਂ, ਕੋਈ ਬਾਤ ਚਲਣ ਦੀ ਕਰੁ ਵੋ। ਰਹਾਉ।
ਵੱਡੇ ਉੱਚੇ ਮਹਲ ਉਸਾਰਿਓ, ਗੋਰ ਨਿਮਾਣੀ ਘਰੁ ਵੋ।
ਜਿਸ ਦੇਹੀ ਤੂ ਮਾਣ ਕਰੇਨੈਂ, ਜਿਉਂ ਪਰਛਾਂਵੇਂ ਢਰੁ ਵੋ।
ਛੋੜ ਤ੍ਰਿਖਾਇ ਪਕੜਿ ਹਲੀਮੀ, ਭੈ ਸਾਹਿਬ ਥੀਂ ਡਰੁ ਵੋ।
ਕਹੇ ਹੁਸੈਨ ਹਯਾਤੀ ਲੋੜਾਂ, ਤਾਂ ਮਰਨ ਥੀਂ ਅਗੇ ਮਰ ਵੋ।
ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਨ ਦੇ ਪਾਏ।
ਆਪਣਿਆਂ ਵਿੱਚ ਉਲਫ਼ਤ ਨਾਹੀਂ, ਕੋਰੇ ਚਾਚੇ ਤਾਏ।
ਪਿਉ ਪੁੱਤਰ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ।
ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਏ।
ਕਾਉਂ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੁੱਰੇ ਖਾਏ।
ਇਰਾਕੀਆਂ ਨੂੰ ਚਾਬਕ ਪੈਂਦੇ, ਗੱਦੋਂ ਖੁਦ ਖਵਾਏ।
ਅਗਲੇ ਜਾ ਬੰਗਾਲੇ ਬੈਠੇ, ਪਿਛਲਿਆਂ ਫ਼ਰਸ਼ ਵਿਛਾਏ।
ਬੁੱਲ੍ਹਾ ਜਿਨ੍ਹਾਂ ਹੁਕਮ ਹਜ਼ੂਰੋਂ ਆਂਦਾ, ਤਿਨ੍ਹਾਂ ਨੂੰ ਕੌਣ ਹਟਾਏ।
ਬੱਦਲਾਂ ⛈️ ਵਾਂਗੂੰ ਨੇ ਗੱਜਦੇ ਬੰਦੇ,
ਵਸਣ ਕਿੱਦਾਂ ਅੱਜ ਦੇ ਬੰਦੇ,
ਰੱਬਾ🙏 ਤੈਨੂੰ ਥੋੜ ਹੈ ਕਿਹੜੀ,
ਤੈਥੋਂ ਵੀ ਨਹੀਂ ਰੱਜਦੇ ਬੰਦੇ!❤️🩹
ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ।
ਠਾਕੁਰ ਦੁਆਰੇ ਠੱਗ ਬਸੇਂ,
ਭਾਈ ਦਵਾਰ ਮਸੀਤ ।
ਹਰਿ ਕੇ ਦਵਾਰੇ ਭਿੱਖ ਬਸੇਂ,
ਹਮਰੀ ਇਹ ਪਰਤੀਤ ।
ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ।
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ।
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ।
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ।
ਮੈਂ ਵਰ ਪਾਇਆ ਰਾਂਝਾ ਮਾਹੀ।
ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।