Loading...
Explore the heart touching shayari and poems by Shiv Kumar Batalvi in punjabi. Discover his heartfelt verses that touch the depths of your soul. Click to indulge in the beauty of Shiv Kumar Batalvi's shayari in Punjabi.
ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ,
ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ।
ਟੁੱਕਰ ਡੰਗ ਦਾ ਖਾਹ ਅਸੀਸ ਦੇਈਏ,
ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ।
ਕੁਝ ਮੇਚ ਤੇ ਨਾ ਕੁਝ ਮੇਚ ਆਈਆਂ,
ਅਸੀਂ ਮਰਦਾਂ ਦੇ ਪੈਰਾਂ ’ਚ ਜੁੱਤੀਆਂ ਹਾਂ।
ਕਿਹੜੇ ਦੇਸ਼ ਦਿੱਤੀ ਧੀ ਬਾਬਲਾ ਵੇ,
ਜਿਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ।
ਜਿਹੜੇ ਦੇਸ਼ ’ਚ ਚੰਦਰੇ ਸੂਰਜਾਂ ਦਾ,
ਧੁੱਪ ਆਪਣੀ ਨਾਲ ਪਿਆਰ ਕੋਈ ਨਾ।
ਆਦਮਖੋਰ ਜੰਗਲ ਗੋਰੇ ਪਿੰਡਿਆਂ ਦੇ,
ਡਾਲੀ ਪੱਤ ਨਾ ਫੁੱਲ ਫਲਹਾਰ ਕੋਈ ਨਾ।
ਪਿੰਡੇ ਵੇਚਣੇ ਤੇ ਪਿੰਡੇ ਮੁੱਲ ਲੈਣੇ ,
ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ।💯💯
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।😔
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ!😔
ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ!
ਚੂਰੀ ਕੁੱਟਾਂ
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ!
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ 'ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਤੇ ਉਹ ਚੋਗ ਚੁਗੀਂਦਾ ਆਇਆ
ਇਹ ਮੇਰਾ ਗੀਤ, ਕਿਸੇ ਨਾ ਗਾਣਾ
ਇਹ ਮੇਰਾ ਗੀਤ, ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!❣️
ਇਹ ਮੇਰਾ ਗੀਤ ਕਿਸੇ ਨਾ ਗਾਣਾ ।
ਜਾਂਚ ਮੈਨੂੰ ਆ ਗਈ ਗਮ ਖਾਣ ਦੀ
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ
ਚੰਗਾ ਹੋਇਆ ਤੂੰ ਪਰਾਇਆ ਹੋ ਗਿਆ
ਮੁੱਕ ਗਈ ਫਿਕਰ ਤੈਨੂੰ ਅਪਣਾਉਣ ਦੀ💔
ਰੀਝਾਂ ਦੀ ਜੇ ਸੰਝ ਹੋ ਗਈ ਤਾਂ ਕੀ ਹੋਇਆ ਜਿੰਦੇ
ਹੋਰ ਲੰਮੇਰੇ ਹੋ ਜਾਂਦੇ ਨੇ ਸਾਂਝ ਪਈ ਪਰਛਾਵੇਂ ❣️
ਚੁਗ ਲਏ ਜਿਹੜੇ ਮੈਂ ਚੁਗਣੇ ਸਨ ਮਾਨਸਰਾ ਚੁਣ ਮੋਤੀ
ਹੁਣ ਤਾਂ ਮਾਨਸਰਾਂ ਵਿੱਚ ਮੇਰਾ ਦੋ ਦਿਨ ਹੋਰ ਬਸੇਰਾ
ਘੋਰ ਸਿਆਹੀਆਂ ਨਾਲ ਪੈ ਗਈਆਂ ਤਾਂ ਕੁਝ ਅੜੀਓ ਸਾਂਝਾਂ
ਤਾਹੀਂਓਂ ਚਾਨਣੀਆਂ ਰਾਤਾਂ ਵਿਚ ਜੀ ਨਹੀਂ ਲਗਦਾ ਮੇਰਾ
ਛੇਤੀ ਛੇਤੀ ਕਰੀਂ, ਮੈਂ ਤੇ ਜਾਣਾ ਬੜੀ ਦੂਰ ਨੀ
ਜਿਥੇ ਮੇਰੇ ਹਾਣੀਆਂ ਦਾ, ਟੁਰ ਗਿਆ ਪੂਰ ਨੀ
ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ
ਨੀ ਪੀੜਾਂ ਦਾ ਪਰਾਗਾ ਭੰਨ ਦੇ
ਭੱਠੀ ਵਾਲੀਏ!
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਦੁੱਖਾਂ ਦਾ ਪਰਾਗਾ ਭੰਨ ਦੇ
ਭੱਠੀ ਵਾਲੀਏ!
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ ❣️
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।😔
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ 💫
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ ❣️
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ 😔
ਸਾਡਾ ਨਦੀਓਂ ਵਿਛੜੇ ਨੀਰਾਂ ਦਾ 💧
ਸਾਡਾ ਹੰਝ ਦੀ ਜੂਨੇ ਆਇਆਂ ਦਾ 😢
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ❣️