Life
Punjabi Shayari
Explore profound insights into existence with our collection of Punjabi life status. Reflect on the journey of life, find solace, and embrace every moment's essence.
ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ,
ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ,
ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ,
ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ,
ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ
ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯
ਅੱਜ ਹਕੀਕਤ ਦਾ ਯਾਰ ਕੋਈ ਨਹੀਂ❌
ਝੂਠ ਬਾਜੋ ਵਕਾਰ ਕੋਈ ਨਹੀਂ
ਨੋਟ💸 ਹੋਵਣ ਤੇ ਲੱਖ ਸਲਾਮਾਂ
ਜੇਬ ਖਾਲੀ ਦਾ ਯਾਰ ਕੋਈ ਨਹੀਂ
ਪਰੇਸ਼ਾਨੀਆਂ ਤਾਂ ਸਾਡੀ ਜਿੰਦਗੀ ਵਿੱਚ ਵੀ ਬਹੁਤ ਨੇ,
ਪਰ ਮੁਸਕਰਾਉਣ ਚ ਕੀ ਜਾਂਦਾ ਏ,
ਮੁਸਕਰਾ ਤਾਂ ਲਓ!😊
ਚੰਗੇ ਨੇ ਚੰਗਾ ਤੇ ਮਾੜੇ ਨੇ ਮਾੜਾ ਕਿਹਾ ਮੈਨੂੰ
ਜਿਸ ਨੂੰ ਜਿੰਨੀ ਕੁ ਜਰੂਰਤ ਸੀ ਉਹਨੇ
ਉਨਾ ਹੀ ਪਹਿਚਾਣਿਆ ਮੈਨੂੰ !
ਬੰਦੇ ਦੇ ਹੱਥਾਂ ਵਰਗਾ ਹਾਲੇ ਹਥਿਆਰ ਨੀ ਬਣਿਆ,
ਇੰਨਾ ਕੁਝ ਬਣ ਗਿਆ ਫਿਰ ਵੀ ਕੁਦਰਤ ਤੋਂ ਪਾਰ ਨੀ ਬਣਿਆ !
ਇਹ ਦੁਨੀਆਂ ਕੋਠਾ ਕੰਜਰੀ ਦਾ,
ਇੱਥੇ ਜਿਸਮ ਜਵਾਨੀ ਵਿਕਦੀ ਏ,
ਇੱਥੇ ਅਕਲਾਂ ਦੇ ਮੁੱਲ ਘੱਟ ਪੈਂਦੇ,
ਇੱਥੇ ਸ਼ਕਲ ਸੋਹਣੀ ਵਿਕਦੀ ਏ!
💯💯
ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ...
ਮੈਂ ਵੀ ਹੈ ਆਪਣੇ ਆਪ ਨੂੰ ਸੂਰਜ ਬਣਾ ਲਿਆ...
ਟਾਣੀਆਂ🌳 'ਤੇ ਲੱਗੀਆਂ ਦਾ ਮੁੱਲ ਪਾਉਂਦੇ ਲੱਖਾਂ
ਨੀ ਜ਼ਮੀਨ 'ਤੇ ਡਿੱਗਿਆ🍂 ਦੇ ਮੁੱਲ ਪਾਈਦੇ
💯💯
Life
Punjabi Shayari
Explore profound insights into existence with our collection of Punjabi life status. Reflect on the journey of life, find solace, and embrace every moment's essence.
ਦਿੱਲੀ ਵਾਂਗੂੰ ਤੇਜ਼ ਚਾਲਬਾਜ਼ ਵੀ ਨਹੀਂ ਹਾਂ
ਭੋਲਾ ਵੀ ਨੀ ਬਹੁਤਾ ਮੈਂ ਪੰਜਾਬ ਵੀ ਨਹੀਂ ਹਾਂ
💯💯
ਨੀ ਰੰਨੇ ਨੀ ਰੰਨੇ ਮੈਨੂੰ ਦੇ ਚੂਰੀ ਦੇ ਛੰਨੇ
ਗਾਨੇ ਤੂੰ ਸਗਨਾਂ ਦੇ ਬੰਨੇ
ਸੈਦਾ ਬਣਿਆ ਫਿਰਦਾ ਫੰਨੇ
ਕਾਣਾ ਤੜਕੇ ਕਰ ਗਿਆ ਕਾਰਾ
ਨੀ ਜੱਟ ਜੋਗੀ ਹੋਇਆ ਤੇਰਿਆਂ ਦੁੱਖਾਂ ਦਾ ਮਾਰਾ
ਨੀ ਜੱਟ ਜੋਗੀ ਹੋਇਆ ਤੇਰਿਆਂ ਦੁਖਾਂ ਦਾ ਮਾਰਾ
🪈ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ,
ਚੌਧਰ ਛੱਡੀ ਪਿੰਡ ਦੀ ਛੱਡੀਆਂ ਭਰਜਾਈਆਂ
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ
ਇਸ ਦੁਨੀਆਂ 'ਚੋਂ ਹੋਰ ਕੋਈ ਕੀ ਲੈ ਜਾਂਦਾ...
💯💯
ਘੱਟ ਮਿਲੀਏ, ਘੱਟ ਆਈਏ ਜਾਈਏ
ਪਰ ਗੱਲ ਦਾ ਮਤਲਬ ਇਹ ਨਹੀਂਓ
ਕਿ ਤੇਰੇ ਨਾਲ ਸਾਡਾ ਪਿਆਰ ਨਹੀਂ
ਤੇਰੇ ਲਈ ਦੁਆਵਾਂ ਨਈਂ ਕਰਦੇ!
ਚੀਜ਼ਾਂ ਵਰਤੀ ਦੀਆਂ ਨੇ ਛੋਟੇ,
ਯਾਰ ਨੀ ਵਰਤੀ ਦੇ!🤟
ਜਨਮ ਜੋ ਦੇਵੋ ਜਿਊਂਦੇ ਰਹਿਣ ਲਈ ਸਾਹ ਦਿੰਦਾ🙏
ਬੰਦਾ ਵੇਖਿਆ ਉਸਨੂੰ ਵੀ ਭੁਲਾ ਦਿੰਦਾ!💯
Life
Punjabi Shayari
Explore profound insights into existence with our collection of Punjabi life status. Reflect on the journey of life, find solace, and embrace every moment's essence.
ਭੇਤ ਹਰ ਇੱਕ ਨੂੰ ਨਹੀਂ ਦੇਣਾ ਦਿਲ ਦਾ
ਅੱਗੇ ਤੋਂ ਸਿਆਣੇ ਹੋ ਗਏ 🧠
ਬੰਦਾ ਰੱਬ ਦੇ ਹੀ ਦਿੱਤਿਆਂ ਹੀ ਰੱਜਦਾਂ ਓਦਾ ਕਿੱਥੇ ਨੀਤ ਰੱਜਦੀ,
ਗੱਲ ਮਿੱਤਰਾ ਦੀ ਡਾਂਗ ਵਰਗੀ ਕਾਲਜੇ ਚ ਠਾਹ ਵੱਜਦੀ 💯
ਸਭ ਤੋਂ ਭਾਰਾ ਹੁੰਦਾ ਹੈ ਖਾਲੀ ਬਟੂਆ💵
ਜਿਸ ਨੂੰ ਲੈ ਕੇ ਚੱਲਣਾ ਬਹੁਤ ਮੁਸ਼ਕਲ ਹੈ💯😔
ਜੇਕਰ ਅਮੀਰ ਬਣਨਾ ਆਸਾਨ ਨਹੀਂ
ਤਾਂ ਗਰੀਬ ਰਹਿਣਾ ਕਿਹੜਾ ਸੌਖਾ ਹੈ💯
ਇਹ ਹਵਾ ਮਰਦੀ, ਸੂਰਜ ਮਰਦਾ
ਮਰਦਾ ਤਾਂ ਇਹ ਜੱਗ ਮਰਦਾ
ਜੇ ਕਸਮਾਂ ਖਾਣ ਨਾਲ ਮਰਦਾ ਕੋਈ
ਤਾਂ ਸਭ ਤੋਂ ਪਹਿਲਾ ਰੱਬ ਮਰਦਾ 💯💯
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।
ਮੁਸਲਮਾਨ ਸਿਵਿਆਂ (ਸੜਨੇ) ਤੋਂ ਡਰਦੇ ਹਿੰਦੂ ਡਰਦੇ ਗੋਰ ।
ਦੋਵੇਂ ਏਸੇ ਦੇ ਵਿੱਚ ਮਰਦੇ ਇਹੋ ਦੋਹਾਂ ਦੀ ਖੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ
ਕੁਝ ਕਹੀਏ ਪਾਗਲ ਕਹਿੰਦੇ ਨੇ🤪
ਚੁੱਪ ਰਹੀਏ ਸੀਨਾ ਸੜਦਾ ਏ 🤫
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ
Life
Punjabi Shayari
Explore profound insights into existence with our collection of Punjabi life status. Reflect on the journey of life, find solace, and embrace every moment's essence.
ਅੱਜ ਓਏ ਜੇ ਕੋਈ ਆਖੇ😡
ਅਸੀਂ ਹੋਈਏ ਲੋਹੇ ਲਾਖੇ
ਅੱਜ ਸਾਨੂੰ ਕੋਈ ਜੇ ਘੂਰੇ😠
ਅਸੀਂ ਚੁਕ ਚੁਕ ਪਈਏ ਹੂਰੇ
ਚੰਗਾ ਹੁੰਦਾ ਜੇ ਰੱਬ ਮੈਨੂੰ
ਜੰਗਲੀ ਫੁੱਲ ਬਣਾਂਦਾ 💐
ਦੂਰ ਦੁਰੇਡੇ ਪਾਪਾਂ ਕੋਲੋਂ
ਕਿਸੇ ਜੂਹ ਦੇ ਖੂੰਜੇ
ਚੁਪ ਚੁਪੀਤਾ ਉਗਦਾ, ਫੁਲਦਾ
ਹਸਦਾ ਤੇ ਮਰ ਜਾਂਦਾ 💀
ਅਜੇ ਤਾਂ ਏਥੇ ਲੋਕਾਂ ਦੇ , ਅਰਮਾਨ ਵੀ ਵੇਚੇ ਜਾਂਦੇ ਨੇ ।😱
ਅਜੇ ਤਾਂ ਪੈਸੇ ਪੈਸੇ ਤੋਂ🤑, ਈਮਾਨ ਵੀ ਵੇਚੇ ਜਾਂਦੇ ਨੇ ।
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ ,🍷
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ ।😴
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ
❤️
💯ਅੱਗੇ ਸਾਕ ਲੈਂਦੇ ਨੀਂ ਸੀ, ਜੀਹਦੇ ਕੋਈ ਵੀਰ ਨਾ
ਹੁਣ ਸਾਕ ਲੈਂਦੇ ਉਹੀ, ਜੀਹਦੇ ਕੋਈ ਵੀਰ ਨਾ💯
🌶️💯ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ
....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ💯
Life
Punjabi Shayari
Explore profound insights into existence with our collection of Punjabi life status. Reflect on the journey of life, find solace, and embrace every moment's essence.
ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇
ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ
..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ.🤞
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ
ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ ❤️