Ajj aakhaan waris shah nu in punjabi | Download PDF
Ajj aakhaan waris shah nu in punjabi is the famous poem of punjabi literature written by Amrita Pritam.
ਅੰਮ੍ਰਿਤਾ ਪ੍ਰੀਤਮ (1919-2005 ਈ:)
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਈਸਵੀ ਨੂੰ ਸ. ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ (ਹੁਣ ਪਾਕਿਸਤਾਨ ਵਿੱਚ) ਹੋਇਆ। ਆਪ ਨੇ ਵਿੱਦਿਅਕ ਖੇਤਰ ਵਿੱਚ ਦਸਵੀਂ ਤੇ ਗਿਆਨੀ ਦੀ ਪੜ੍ਹਾਈ ਕਰਨ ਉਪਰੰਤ ਸਾਹਿਤਕਾਰੀ ਤੇ ਸੰਪਾਦਨ ਦੇ ਨਾਲ-ਨਾਲ ਆਲ ਇੰਡੀਆ ਰੇਡੀਓ ਵਿੱਚ ਕਈ ਸਾਲ ਅਨਾਊਂਸਰ ਦੀ ਨੌਕਰੀ ਵੀ ਕੀਤੀ। 31 ਅਕਤੂਬਰ, 2005 ਈਸਵੀ ਨੂੰ ਪੰਜਾਬੀ ਦੀ ਇਸ ਮਸ਼ਹੂਰ ਸਾਹਿਤਕਾਰਾ ਦਾ ਦਿਹਾਂਤ ਹੋ ਗਿਆ। ਉਨਾਂ ਦੀ ਪ੍ਰਸਿੱਧ ਕਵਿਤਾ ਵਾਰਿਸ ਸ਼ਾਹ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ।
ਵਾਰਸ ਸ਼ਾਹ
ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ।
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ
ਵੇ ਦਰਦਮੰਦਾਂ ਦਿਆ ਦਰਦੀਆ ! ਉੱਠ ਤੱਕ ਆਪਣਾ ਪੰਜਾਬ
ਅਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖ਼ੇਜ਼ ਜ਼ਮੀਨ ਦੇ ਲੂੰ-ਲੂੰ ਫੁਟਿਆ ਜ਼ਹਿਰ
ਗਿੱਠ-ਗਿੱਠ ਚੜ੍ਹੀਆਂ ਲਾਲੀਆਂ, ਫੁੱਟ-ਫੁੱਟ ਚੜ੍ਹਿਆ ਕਹਿਰ।
ਵਿਹੁ ਵਲਿੱਸੀ 'ਵਾ ਫਿਰ ਵਣ-ਵਣ ਵੱਗੀ ਜਾ
ਓਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲੇ ਡੰਗ ਮਦਾਰੀਆਂ ਮੰਤਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ-ਖਣੇ ਨੂੰ ਲਾਗ
ਨਾਗਾਂ ਕੀਲੇ ਲੋਕ-ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ-ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਗਲਿਓਂ ਟੁੱਟੇ ਗੀਤ ਫਿਰ ਤੱਕਲਿਓਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ
ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ
ਧਰਤੀ 'ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਿਜ਼ਾਰਾਂ ਰੋਣ
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲਿਆਈਏ ਲੱਭ ਕੇ, ਵਾਰਸ ਸ਼ਾਹ ਇੱਕ ਹੋਰ
ਅੱਜ ਆਖਾਂ ਵਾਰਸ ਸ਼ਾਹ ਨੂੰ ਤੂਹੇਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ।
Ajj aakhaan waris shah nu in English text with PDF
Pehla dang madariyaan mantr gaye gwach
Dooje dand di lag gayi jane khane nu laag
Naagan keele lok munh bs phir dang hi dang
Palo pali Punjab de neele pe gaye ang
Galiyon tutte geet phir trakkaliyon tutti tand
Ternjanon tuttiyan sahailiyan charkharre ghukar band
Sane saij de bairriyan ladhan dittiyan robarh
Sane daliyan peengh aj piplan diti tor
Jithe vajdi si phook piyar di oh vanjali gai gawach
Ranjhe de sab veer aj bhul gaye us di jaach
Dharti te lahu wassya qabraan payyan chon
Preet diyan shehzadiyan aj vich mazaran ron
Aj sabhe kaido ban gaye husn ishq de chor
Aj kithon liayye labh ke Waris Shah ek hor
Aj aakhan Waris Shah nu kiton qabraan vichon bol
Te aj kitab e ishq da koi agla warqa phol
Ajj aakhaan waris shah nu in English
Speak from the depths of the grave
to Waris Shah I Say
and add a new page of the saga of love today.
Once wept a daughter of Punjab,
your pen unleashed a million cries
a million daughters weep today,
to you Waris Shah they turn their eyes.
Awake, decry your Punjab,
O sufferer with those suffering!
Corpses entomb the fields today
the Chenab is flowing with blood.
Mingled with poison by some
are the waters of five rivers,
and this torrent of pollution,
unceasingly covers our earth.
And heavy with venom were the winds,
that blew through the forests
transmuting into a snake,
The reed of each musical branch.
With sting afters ting did the serpents
suppress the voice of people.
A moment so brief and the limbs of Punjab turned blue
Threads snapped from their shuttles
and rent the songs at their throats
Silenced was the spinning wheel‟s hum,
severed from their gatherings, the women.
Branches heavy with swings,
cracked from peepul trees
boats laden with trappings
loosened from anchors to sink.
Despoilers of beauty and love,
each man now turned a Kedu1
where can we seek for another
like Waris Shah today?
Only you can speak from the grave,
to Waris Shah I say
add another page to your epic of love today.