Loading...

Explore Debi Makhsoospuri's Beautiful Shayari | Discover His Poetry

Step into the captivating world of Debi Makhsoospuri's shayari. Experience his heartfelt verses that touch your heart and evoke powerful emotions. Dive into the enchanting realm of Debi Makhsoospuri's poetry and let his words leave a lasting impact on your soul.

Debi makhsoospuri shayari: ਜਾਂ ਯਾਦ ਨਾ ਆ ਮੈਨੂੰ..

punjabi sad shayari

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ.. ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ..

ਸਾਡਾ ਹੀ ਦਿਲ ਸਹਾਰ ਗਿਆ..

debi makhsoospuri shayari in punjabi

ਮੈਂ ਤੀਲੇ ਚਾਰ ਟਿਕਾਏ ਮਰ ਕੇ..
ਕੋਈ ਝੱਖੜ ਆਣ ਖਿਲਾਰ ਗਿਆ..
ਨੀਂ ਤੂੰ ਤਾਂ ਘੱਟ ਨਾ ਕੀਤੀ ਨੀ ਅੜੀਏ..
ਸਾਡਾ ਹੀ ਦਿਲ ਸਹਾਰ ਗਿਆ..!!

ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ

sad punjabi shayari

ਇੱਕ ਦੁੱਖ ਉਮਰ ਦਾ ਹੈ ਕਿ ਤੂੰ ਬਦਲਿਆ
ਦੂਜਾ ਦੁੱਖ ਆਪਣਿਆਂ ਤੇ ਗੁਜ਼ਰੀ ਹੈ ਜੋ
ਤੂੰ ਜਿੰਨਾ ਖ਼ਾਤਰ ਬਦਲਿਆ ਏਂ ਉਹ ਲੋਕ ਤਾਂ
ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ

ਜੇ ਇੱਕ ਵਾਰ ਬੁਲਾ ਲੈਂਦਾ ਚੰਗਾ ਸੀ!

debi makhsoospuri shayari

ਲੋਕਾਂ ਦੀਆਂ ਕਹਾਣੀਆਂ ਸੁਣਕੇ ਸਾਰ ਲਿਆ
ਜੇ ਖ਼ੁਦ ਵੀ ਇਸ਼ਕ ਕਮਾ ਲੈਂਦਾ ਤਾ ਚੰਗਾ ਸੀ
ਵੱਧ ਤੋਂ ਵੱਧ ਜਵਾਬ ਹੀ ਅਗਿਓਂ ਮਿਲ ਜਾਂਦਾ
ਜੇ ਇੱਕ ਵਾਰ ਬੁਲਾ ਲੈਂਦਾ ਚੰਗਾ ਸੀ❣️

Debi makhsoospuri shayari: ਪਿਆਰ ਵਾਲੀ ਚੁੰਨੀ!

sad punjabi shayari

ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾ ਆਈ
ਨਿਭਾਉਣੀ ਇੱਕ ਪਾਸੇ, ਤੈਨੂੰ ਤੋੜਨੀ ਨਾ ਆਈ
ਨੀਂ ਭਾਵੇਂ ਝੂਠੀ ਸਹੀ ਇੱਕ ਅੱਧੀ ਸੌਂਹ ਖਾ ਕੇ ਜਾਂਦੀ
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਹਾਨਾ ਲਾ ਕੇ ਜਾਂਦੀ...
💔

ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ!

emotional punjabi shayari

ਤੇਰੀ ਨਿਗ੍ਹਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ😔
ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ💔

ਦੰਗਾ ਪੀੜਤਾਂ ਨੂੰ ਸਰਕਾਰ ਚੇਤੇ ਰਹਿ ਗਈ...

debi makhsoospuri shayari

ਡਾਹਢੇ ਔਖੋ ਸਬਕ ਸੀ ਹੁੰਦੇ ਉਸਤਾਦਾਂ👨‍🏫 ਦੇ,
ਸਬਕ ਨੀਂ ਚੇਤੇ🤔 ਪਰ ਮਾਰ ਚੇਤੇ ਰਹਿ ਗਈ,
ਘਰ ਸੜੇ, ਟੱਬਰ ਮਰੇ ਸੀ ਜਿਹਦੀ ਸ਼ੈਅ🥷 'ਤੇ,
ਦੰਗਾ ਪੀੜਤਾਂ ਨੂੰ ਸਰਕਾਰ ਚੇਤੇ ਰਹਿ ਗਈ😔

ਘਰ ਬਣਾਉਣਾ ਔਖਾ ਏ!

Debi makhsoospuri shayari

ਕਰਮਾਂ ਵਾਲੀ ਛੱਤ ਜਿਸ ਥੱਲੇ ਪਿਆਰ, ਖੁਸ਼ੀ, ਵਿਸ਼ਵਾਸ ਰਹਿਣ,
ਮਕਾਨ ਬਣਾਉਣਾ ਸੌਖਾ ‘ਦੇਬੀ ਘਰ ਬਣਾਉਣਾ ਔਖਾ ਏ |

Debi makhsoospuri shayari: ਮੁਟਿਆਰ ਚੇਤੇ ਰਹਿ ਗਈ!

ਬੱਦਲਾਂ🌩️ 'ਚ ਬਿਜਲੀ ਦੀ ਤਾਰ ਚੇਤੇ ਰਹਿ ਗਈ,
ਨਾਂ ਭੁੱਲ ਗਿਆ ਮੁਟਿਆਰ ਚੇਤੇ ਰਹਿ ਗਈ!❣️

ਤੇ ਮੈਨੂੰ ਆਮ ਲਿਖ ਦੇਣਾ!

debi makhsoospuri shayari

ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।

ਮੈਂ ਔਕਾਤ 'ਚ ਰਹਿੰਦਾ ਹਾਂ!

punjabi shayari  life reality

ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ 💸ਉੱਚਾ ਏ,
ਮੇਰੀ ਮਜਬੂਰੀ ਏ ਮੈਂ ਔਕਾਤ 'ਚ ਰਹਿੰਦਾ ਹਾਂ🙏

ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ!

ਅਕਲ ਸ਼ਕਲ ਤੇ ਨਾ ਜਾਇਓ,
ਇਹ ਬਹੁਤੀਆਂ ਚੰਗੀਆਂ ਨਈਂ,
ਇੱਕ ਖ਼ੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ!
❣️💯

Debi makhsoospuri shayari: ਤੇਰੇ ਲਈ ਦੁਆਵਾਂ ਨਈਂ ਕਰਦੇ!

ਘੱਟ ਮਿਲੀਏ, ਘੱਟ ਆਈਏ ਜਾਈਏ
ਪਰ ਗੱਲ ਦਾ ਮਤਲਬ ਇਹ ਨਹੀਂਓ
ਕਿ ਤੇਰੇ ਨਾਲ ਸਾਡਾ ਪਿਆਰ ਨਹੀਂ
ਤੇਰੇ ਲਈ ਦੁਆਵਾਂ ਨਈਂ ਕਰਦੇ!

ਤੂੰ ਵੀ ਲੋਕਾ ਵਾਂਗੂੰ ਸਾਡਾ ਹਾਲ ਵੇਖਦਾ ਰਿਹਾ!

ਭੁੱਖੇ ਸੌਣਾ ਪਿਆ ਪੰਛੀ ਤੇ ਸ਼ਿਕਾਰੀ ਦੋਹਾਂ ਨੂੰ,
ਸ਼ਿਕਾਰੀ ਪੰਛੀ ਨੂੰ ਤੇ ਪੰਛੀ ਜਾਲ ਵੇਖਦਾ ਰਿਹਾ
ਕੁੱਝ ਕਰਦਾ ਤੂੰ ਦਿਨ ਸਾਡੇ ਫਿਰ ਜਾਣੇ ਸੀ
ਤੂੰ ਵੀ ਲੋਕਾ ਵਾਂਗੂੰ ਸਾਡਾ ਹਾਲ ਵੇਖਦਾ ਰਿਹਾ!

ਅੱਖਾਂ ਵਿੱਚ ਸੁਪਨੇ....

debi makhsoospuri shayari

ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ🙇
ਮੈਥੋਂ ਜਾ ਨੀਂ ਹੋਣਾ, ਉਹ ਉਡੀਕੀ ਜਾਂਦੀ ਏ..❣️
😔