Loading...

Baba Bulleh Shah Shayari in Punjabi: Expressions of Sufi Wisdom and Spiritual Poetry

Here you can uncover the timeless beauty of Baba Bulleh Shah's Punjabi Shayari, delving into the depths of love, spirituality, and self-reflection. Experience the profound wisdom of this revered poet and let his words touch your heart.
ਬਾਬਾ ਬੁੱਲੇ ਸ਼ਾਹ ਪੰਜਾਬੀ ਸੁਫੀ ਕਵੀ ਸਨ। ਬਾਬਾ ਬੁੱਲੇ ਸ਼ਾਹ ਦਾ ਜਨਮ ਸੰਨ 1680 ਵਿੱਚ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਸਭਿਆਚਾਰਕ ਸੂਫੀ ਸੰਦੇਸ਼ ਦੇ ਨਾਲ ਪੰਜਾਬੀ ਲੋਕ ਦੀ ਬਹੁਤ ਪ੍ਰੀਤ ਹੈ। ਉਨ੍ਹਾਂ ਨੇ ਆਪਣੇ ਸਮੇਂ ਦਾ ਪੰਜਾਬ ਵਿੱਚ ਡਿੱਗਦੇ ਹੋਏ ਸਮਾਜਿਕ ਅਤੇ ਧਾਰਮਿਕ ਮਿਆਰ ਨੂੰ ਆਪਣੀਆਂ ਰਚਨਾਵਾਂ ਨਾਲ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ। ਬਾਬਾ ਬੁੱਲੇ ਸ਼ਾਹ ਵੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਦੇ ਵਿਰੋਧੀ ਸਨ।

Baba bulleh shah shayari in punjabi: ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ...

Baba Bulleh Shah shayari on life

ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ!
ਨਸਲਾਂ ਵੇਖ ਕੇ ਯਾਰ ਬਣਾਇਆ ਕਰ!

ਪਕੜ ਦਰਵਾਜ਼ਾ ਰੱਬ ਸੱਚੇ ਦਾ!

ਬੁੱਲ੍ਹਿਆ ਧਰਮਸਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿੱਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ ।
ਦੌਲਤਮੰਦਾਂ ਨੇ ਬੂਹਿਆਂ ਉੱਤੇ, ਰੋਬਦਾਰ ਬਹਾਏ ।
ਪਕੜ ਦਰਵਾਜ਼ਾ ਰੱਬ ਸੱਚੇ ਦਾ,ਜਿੱਥੋਂ ਦੁੱਖ ਦਿਲ ਦਾ ਮਿਟ ਜਾਏ।
🙏

ਅੱਲ੍ਹਾ ਅੱਲ੍ਹਾ ਦੀ ਗੱਲ

ਹੋਰ ਨੇ ਸੱਭੇ ਗਲੜੀਆਂ, ਅੱਲ੍ਹਾ ਅੱਲ੍ਹਾ ਦੀ ਗੱਲ ।
ਕੁਝ ਰੌਲਾ ਪਾਇਆ ਆਲਮਾਂ, ਕੁਝ ਕਾਗਜ਼ ਪਾਯਾ ਝੱਲ ।

ਟੁੱਟੇ ਸਭ ਤਗਾਦੇ!

ਨਾ ਖ਼ੁਦਾ ਮਸੀਤੇ ਲਭਦਾ, ਨਾ ਖ਼ੁਦਾ ਵਿਚ ਕਾਅਬੇ ।
ਨਾ ਖ਼ੁਦਾ ਕੁਰਾਨ ਕਿਤਾਬਾਂ, ਨਾ ਖ਼ੁਦਾ ਨਮਾਜ਼ੇ ।
ਨਾ ਖ਼ੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਗੇ ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ ।

Baba bulleh shah shayari in punjabi: ਤੂੰ ਆਹੋ ਆਹੋ ਆਖ!

ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।

ਜਬ ਚਿੜੀਆਂ ਚੁਗ ਗਈ ਖੇਤ!💯

ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।

ਮਾਟੀ ਕੁਦਮ ਕਰੇਂਦੀ ਯਾਰ!

ਮਾਟੀ ਕੁਦਮ ਕਰੇਂਦੀ ਯਾਰ ! ਵਾਹ ਵਾਹ ਮਾਟੀ ਦੀ ਗੁਲਜ਼ਾਰ।
ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ।
ਮਾਟੀ ਮਾਟੀ ਨੂੰ ਦੌੜਾਵੇ, ਮਾਟੀ ਦਾ ਖੜਕਾਰ।
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ।
ਮਾਟੀ ਬਾਗ਼ ਬਗ਼ੀਚਾ ਮਾਟੀ, ਮਾਟੀ ਦੀ ਗੁਲਜ਼ਾਰ।
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ।
ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਊਂ ਪਸਾਰ।
ਬੁੱਲ੍ਹਾ ਸ਼ਾਹ ਬੁਝਾਰਤ ਬੁਝੇ, ਲਹਿ ਸਿਰੇ ਥੀਂ ਭਾਰ।

ਮੂੰਹ ਆਈ ਬਾਤ ਨਾ ਰਹਿੰਦੀ ਏ।

ਮੂੰਹ ਆਈ ਬਾਤ ਨਾ ਰਹਿੰਦੀ ਏ।
ਝੂਠ ਆਖਾਂ ਤੇ ਕੁਝ ਬਚਦਾ ਏ,
ਸੱਚ ਆਖਿਆਂ ਭਾਂਬੜ ਮਚਦਾ ਏ,
ਜੀਅ ਦੋਹਾਂ ਗੱਲਾਂ ਤੋਂ ਜੱਚਦਾ ਏ,
ਜੱਚ ਜੱਚ ਕੇ ਜਿਹਬਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।

Baba bulleh shah shayari in punjabi: ਉਲਟੇ ਹੋਰ ਜ਼ਮਾਨੇ ਆਏ!

 ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਨ ਦੇ ਪਾਏ।
ਆਪਣਿਆਂ ਵਿੱਚ ਉਲਫ਼ਤ ਨਾਹੀਂ, ਕੋਰੇ ਚਾਚੇ ਤਾਏ।
ਪਿਉ ਪੁੱਤਰ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ।
ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਏ।
ਕਾਉਂ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੁੱਰੇ ਖਾਏ।
ਇਰਾਕੀਆਂ ਨੂੰ ਚਾਬਕ ਪੈਂਦੇ, ਗੱਦੋਂ ਖੁਦ ਖਵਾਏ।
ਅਗਲੇ ਜਾ ਬੰਗਾਲੇ ਬੈਠੇ, ਪਿਛਲਿਆਂ ਫ਼ਰਸ਼ ਵਿਛਾਏ।
ਬੁੱਲ੍ਹਾ ਜਿਨ੍ਹਾਂ ਹੁਕਮ ਹਜ਼ੂਰੋਂ ਆਂਦਾ, ਤਿਨ੍ਹਾਂ ਨੂੰ ਕੌਣ ਹਟਾਏ।

ਜਿਸ ਯਾਰ ਤੇ ਯਾਰ ਹਜਾਰ ਹੋਵਣ!

Friend Shayari in punjabi

ਜਿਸ ਯਾਰ ਤੇ ਯਾਰ ਹਜਾਰ ਹੋਵਣ,
ਉਸ ਯਾਰ ਨੂੰ ਕਦੇ ਵੀ ਯਾਰ ਨਾ ਸਮਝੀ,
ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ,
ਉਸ ਪਿਆਰ ਨੂੰ ਪਿਆਰ ਨਾ ਸਮਝੀ,
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ,
ਉਸ ਹਾਰ ਨੂੰ ਕਦੇ ਵੀ ਹਾਰ ਨਾ ਸਮਝੀ,
ਬੁੱਲੇ ਸ਼ਾਹ ਯਾਰ ਕਿੰਨਾ ਵੀ ਗਰੀਬ ਹੋਵੇ,
ਉਹਦੀ ਸੰਗਤ ਨੂੰ ਕਦੇ ਬੇਕਾਰ ਨਾ ਸਮਝੀ,
💯

ਨਾ ਹਮ ਹਿੰਦੂ

baba bulleh shah shayari in punjabi

ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ।

ਠਾਕੁਰ ਦੁਆਰੇ ਠੱਗ ਬਸੇਂ

baba bulleh shah shayari in punjabi

ਠਾਕੁਰ ਦੁਆਰੇ ਠੱਗ ਬਸੇਂ,
ਭਾਈ ਦਵਾਰ ਮਸੀਤ ।
ਹਰਿ ਕੇ ਦਵਾਰੇ ਭਿੱਖ ਬਸੇਂ,
ਹਮਰੀ ਇਹ ਪਰਤੀਤ ।

Baba bulleh shah shayari in punjabi: ਮੱਕੇ ਗਿਆਂ ਗੱਲ ਮੁਕਦੀ ਨਾਹੀਂ

baba bulleh shah shayari in punjabi

ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ।
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ।
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ।

ਮੈਂ ਵਰ ਪਾਇਆ ਰਾਂਝਾ ਮਾਹੀ

baba bulleh shah shayari in punjabi

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ।
ਮੈਂ ਵਰ ਪਾਇਆ ਰਾਂਝਾ ਮਾਹੀ।

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ

baba bulleh shah shayari in punjabi

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।