Loading...
Explore heartfelt Punjabi Shayari on life that beautifully portrays love, joy, and wisdom. Discover the beauty of poetic expressions that illuminate the journey of life through the lens of Punjabi language and culture.
ਉੱਪਰੋਂ ਸਾਧ ਤੇ ਵਿੱਚੋਂ ਚੋਰ ਨੇ ਲੋਕੀਂ ।
ਬਾਹਰੋਂ ਕੁੱਝ ਹੋਰ ਤੇ ਅੰਦਰੋਂ ਕੁੱਝ ਹੋਰ ਨੇ ਲੋਕੀਂ ।
💯
ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...
ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ...
ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ..!!
ਹਰ ਕੋਈ ਸਮਝ ਨਹੀਂ ਸਕਦਾ..!!
💯
ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ!
ਨਸਲਾਂ ਵੇਖ ਕੇ ਯਾਰ ਬਣਾਇਆ ਕਰ!
ਪੱਤਝੜ🍂 ਦੇ ਪਿੱਛੋਂ ਸਦਾ ਆਉਣ 🌳ਬਹਾਰਾ!
ਜਿੱਤਾਂ🏆 ਦਾ ਸ਼ੌਂਕੀ ਮਨਜੂਰ ਨਾ❌ ਹਾਰਾ!
ਸੱਚੇ ਕਿੱਸੇ ਸ਼ਰਾਬਖਾਨੇ🍾 ਵਿੱਚ ਸੁਣੇ,
ਉਹ ਵੀ ਹੱਥਾਂ 'ਚ ਜਾਮ🍷 ਲੈ ਕੇ !
ਝੂਠੇ ਕਿਸੇ ਅਦਾਲਤ🧛♂️ ਵਿੱਚ ਸੁਣੇ,
ਉਹ ਵੀ ਹੱਥ ਵਿੱਚ ਗੀਤਾ ਕੁਰਾਨ📕 ਲੈ ਕੇ!
💯💯
ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ,
ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ,
ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ,
ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ,
ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ
ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯
ਕਹਿੰਦੇ ਜਿਉਂ ਜਿਉਂ ਵੱਡੇ ਹੋਈ ਜਾਂਦੇ ਆ✅, ਜ਼ਿੰਦਗੀ ਸਾਲੀ ਤੰਗ ਲੱਗਦੀ ਏ💔,
ਬਾਈ ਓਏ ਲਗਦਾ ਕਿ🗣️, ਮੁੰਡਿਆਂ ਦੀ ਜ਼ਿੰਦਗੀ ਘੈਂਟ ਹੁੰਦੀ ਏ✨,
ਜਿਸ ਦਿਨ ਕੰਮ ਤੇ ਨਾ ਜਾਈਏ❌, ਸਾਲੀ ਰੋਟੀ ਖਾਂਦਿਆਂ ਨੂੰ ਵੀ ਸੰਗ ਲੱਗਦੀ ਏ!🙏
🥹💯
ਕੱਚੇ ਬੰਦੇ ਕੰਨਾਂ ਦੇ, ਆਖੇ ਲੱਗ ਕੇ ਰੰਨਾਂ ਦੇ
ਝੋਲੀ ਪਾ ਸਿਆਪਿਆਂ ਨੂੰ, ਮਗਰੋਂ ਲਾਹ ਕੇ ਮਾਪਿਆਂ ਨੂੰ
ਛੱਡ ਜਾਂਦੇ ਜੋ ਰੜਿਆਂ ਤੇ, ਲਾਹਨਤ ਐਸੇ ਪੜਿਆਂ ਤੇ!
ਉੱਚਿਆਂ ਮਹਿਲਾਂ ਵਾਲਿਆਂ ਨੂੰ ਰੱਬ ਯਾਦ ਨਹੀਂ💯
ਕਈ ਕੁੱਲੀਆਂ ਵਿੱਚ ਲੈ ਕੇ ਉਹਦਾ ਨਾਂ ਵੀ ਤਰ ਗਏ ਨੇ🌹
ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ🎉😂
ਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ🙏
ਅੱਜ ਹਕੀਕਤ ਦਾ ਯਾਰ ਕੋਈ ਨਹੀਂ❌
ਝੂਠ ਬਾਜੋ ਵਕਾਰ ਕੋਈ ਨਹੀਂ
ਨੋਟ💸 ਹੋਵਣ ਤੇ ਲੱਖ ਸਲਾਮਾਂ
ਜੇਬ ਖਾਲੀ ਦਾ ਯਾਰ ਕੋਈ ਨਹੀਂ
ਕਿ ਪਿੰਡ ਮੁਕਦੇ ਨੇ ਸ਼ਹਿਰ ਨਹੀਂ ਮੁੱਕਦੇ,
ਗੋਹੇ ਭੰਨਿਆ ਵੈਰ ਨਹੀਂ ਮੁਕਦੇ ਤੇ,
ਸੱਪਾਂ ਵਿੱਚੋਂ ਮੁੱਕ ਜਾਂਦੇ ਨੇ,
ਸੱਪਾਂ ਵਿੱਚੋਂ ਮੁੱਕ ਜਾਂਦੇ ਨੇ ,
ਬੰਦਿਆਂ ਵਿੱਚੋਂ ਜਹਿਰ ਨੀ ਮੁਕਦੇ!
ਕਰਮਾਂ ਵਾਲੀ ਛੱਤ ਜਿਸ ਥੱਲੇ ਪਿਆਰ, ਖੁਸ਼ੀ, ਵਿਸ਼ਵਾਸ ਰਹਿਣ,
ਮਕਾਨ ਬਣਾਉਣਾ ਸੌਖਾ ‘ਦੇਬੀ ਘਰ ਬਣਾਉਣਾ ਔਖਾ ਏ |
ਰਿਸ਼ਤੇ ਵਿੱਚ ਵਿਸ਼ਵਾਸ ਨਾ ਹੋਵੇ
ਤੇ ਮੋਬਾਈਲ 'ਚ ਨੈਟਵਰਕ ਨਾ ਹੋਵੇ
ਤਾਂ ਲੋਕ ਗੇਮ ਖੇਡਣ ਲੱਗ ਜਾਂਦੇ ਨੇ💯
ਪਰੇਸ਼ਾਨੀਆਂ ਤਾਂ ਸਾਡੀ ਜਿੰਦਗੀ ਵਿੱਚ ਵੀ ਬਹੁਤ ਨੇ,
ਪਰ ਮੁਸਕਰਾਉਣ ਚ ਕੀ ਜਾਂਦਾ ਏ,
ਮੁਸਕਰਾ ਤਾਂ ਲਓ!😊