Loading...
Enjoy punjabi shero shayari with our latest collection. Dive deep in the roots of punjabi culture with punjabi shero shayari.
ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...
ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ...
ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ,
ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ,
ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ,
ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ,
ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ
ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯
ਅੱਜ ਹਕੀਕਤ ਦਾ ਯਾਰ ਕੋਈ ਨਹੀਂ❌
ਝੂਠ ਬਾਜੋ ਵਕਾਰ ਕੋਈ ਨਹੀਂ
ਨੋਟ💸 ਹੋਵਣ ਤੇ ਲੱਖ ਸਲਾਮਾਂ
ਜੇਬ ਖਾਲੀ ਦਾ ਯਾਰ ਕੋਈ ਨਹੀਂ
ਪਰੇਸ਼ਾਨੀਆਂ ਤਾਂ ਸਾਡੀ ਜਿੰਦਗੀ ਵਿੱਚ ਵੀ ਬਹੁਤ ਨੇ,
ਪਰ ਮੁਸਕਰਾਉਣ ਚ ਕੀ ਜਾਂਦਾ ਏ,
ਮੁਸਕਰਾ ਤਾਂ ਲਓ!😊
ਚੰਗੇ ਨੇ ਚੰਗਾ ਤੇ ਮਾੜੇ ਨੇ ਮਾੜਾ ਕਿਹਾ ਮੈਨੂੰ
ਜਿਸ ਨੂੰ ਜਿੰਨੀ ਕੁ ਜਰੂਰਤ ਸੀ ਉਹਨੇ
ਉਨਾ ਹੀ ਪਹਿਚਾਣਿਆ ਮੈਨੂੰ !
ਬੰਦੇ ਦੇ ਹੱਥਾਂ ਵਰਗਾ ਹਾਲੇ ਹਥਿਆਰ ਨੀ ਬਣਿਆ,
ਇੰਨਾ ਕੁਝ ਬਣ ਗਿਆ ਫਿਰ ਵੀ ਕੁਦਰਤ ਤੋਂ ਪਾਰ ਨੀ ਬਣਿਆ !
ਇਹ ਦੁਨੀਆਂ ਕੋਠਾ ਕੰਜਰੀ ਦਾ,
ਇੱਥੇ ਜਿਸਮ ਜਵਾਨੀ ਵਿਕਦੀ ਏ,
ਇੱਥੇ ਅਕਲਾਂ ਦੇ ਮੁੱਲ ਘੱਟ ਪੈਂਦੇ,
ਇੱਥੇ ਸ਼ਕਲ ਸੋਹਣੀ ਵਿਕਦੀ ਏ!
💯💯
ਕਿਣਕਾ ਤੇਰੇ ਵਜੂਦ ਦਾ ਮੱਥੇ ਨੂੰ ਲਾ ਲਿਆ...
ਮੈਂ ਵੀ ਹੈ ਆਪਣੇ ਆਪ ਨੂੰ ਸੂਰਜ ਬਣਾ ਲਿਆ...
ਟਾਣੀਆਂ🌳 'ਤੇ ਲੱਗੀਆਂ ਦਾ ਮੁੱਲ ਪਾਉਂਦੇ ਲੱਖਾਂ
ਨੀ ਜ਼ਮੀਨ 'ਤੇ ਡਿੱਗਿਆ🍂 ਦੇ ਮੁੱਲ ਪਾਈਦੇ
💯💯
ਦਿੱਲੀ ਵਾਂਗੂੰ ਤੇਜ਼ ਚਾਲਬਾਜ਼ ਵੀ ਨਹੀਂ ਹਾਂ
ਭੋਲਾ ਵੀ ਨੀ ਬਹੁਤਾ ਮੈਂ ਪੰਜਾਬ ਵੀ ਨਹੀਂ ਹਾਂ
💯💯
ਨੀ ਰੰਨੇ ਨੀ ਰੰਨੇ ਮੈਨੂੰ ਦੇ ਚੂਰੀ ਦੇ ਛੰਨੇ
ਗਾਨੇ ਤੂੰ ਸਗਨਾਂ ਦੇ ਬੰਨੇ
ਸੈਦਾ ਬਣਿਆ ਫਿਰਦਾ ਫੰਨੇ
ਕਾਣਾ ਤੜਕੇ ਕਰ ਗਿਆ ਕਾਰਾ
ਨੀ ਜੱਟ ਜੋਗੀ ਹੋਇਆ ਤੇਰਿਆਂ ਦੁੱਖਾਂ ਦਾ ਮਾਰਾ
ਨੀ ਜੱਟ ਜੋਗੀ ਹੋਇਆ ਤੇਰਿਆਂ ਦੁਖਾਂ ਦਾ ਮਾਰਾ
🪈ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ,
ਚੌਧਰ ਛੱਡੀ ਪਿੰਡ ਦੀ ਛੱਡੀਆਂ ਭਰਜਾਈਆਂ
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ
ਇਸ ਦੁਨੀਆਂ 'ਚੋਂ ਹੋਰ ਕੋਈ ਕੀ ਲੈ ਜਾਂਦਾ...
💯💯
ਘੱਟ ਮਿਲੀਏ, ਘੱਟ ਆਈਏ ਜਾਈਏ
ਪਰ ਗੱਲ ਦਾ ਮਤਲਬ ਇਹ ਨਹੀਂਓ
ਕਿ ਤੇਰੇ ਨਾਲ ਸਾਡਾ ਪਿਆਰ ਨਹੀਂ
ਤੇਰੇ ਲਈ ਦੁਆਵਾਂ ਨਈਂ ਕਰਦੇ!