Loading...
We are providing effortless punjabi love shayari copy paste with our collection, perfect for copying and pasting. Express your emotions with ease and charm using these heartfelt verses in Punjabi.
ਇੱਕ ਤੇਰੀ ਮੇਰੀ ਜੋੜੀ,💑
ਉੱਤੋ ਦੋਨਾ ਨੂੰ ਅਕਲ🤯 ਥੋੜੀ,
ਲੜਦੇ🥷 ਭਾਵੇ ਲੱਖ ਰਹਿਏ,
ਪਰ ਅੰਦਰੋਂ ਪਿਆਰ💗 ਵੀ ਕਰਦੇ ਚੋਰੀ ਚੋਰੀ!
ਤੇਰੇ ਵੱਲ ਤੱਕਾਂ👀 ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ🧘♂️ ਵੇ!!
ਅੱਧਾ ਕਿੱਲੋ ਵੱਧ📈 ਜਾਂਦਾ ,
ਮੇਰੇ ਵਿਚ ਖੂਨ🩸 ਵੇ!!
❣️
ਅਪਣੇ ਸੁਭਾਅ ਦੇ ਉਲਟ ਉਹ ਅੱਜ ਮੁਸਕਰਾ😊 ਪਏ..
ਵੇਖੋ ਗੁਲਾਬ🌹 ਖਿੜ ਪਿਐ ਆਖ਼ਿਰ ਚਟਾਨ ’ਤੇ.. !!
ਕਿ ਜਦੋਂ ਨੂਰ ਤੂੰ ਮੇਰੀਆਂ ਅੱਖੀਆਂ ਦਾ,
ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ?
ਤੂੰ ਆਪ ਸਿਆਣਾ ਸੋਚ ਤਾਂ ਸਹੀ,
ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?
❣️
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ
💯❣️
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️🩹💔
ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️
ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️🩹
ਤੇਰੇ ਮਿਲਣ ਦੀ ਆਸ
ਹੁਣ ਤੱਕ ਢਾਈ ਕਿਉਂ ਨਹੀਂ
ਕਿਉਂ ਜੀਅ ਨਹੀਂ ਕੀਤਾ
ਖ਼ਬਰ ਤੂੰ ਲਈ ਕਿਉਂ ਨਹੀਂ..
ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!🥰
ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
🥰🥰
ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ💯💯
ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ ਅਸਾਂ ਤਾਂ ਤੈਨੂੰ ਰੱਬ ਮੰਨਿਆ!