Loading...

Punjabi sad shayari | Punjabi sad shayari on life

Punjabi sad Shayari that expresses deep emotions of pain, and heartbreak. Perfectly crafted text to resonate with your feelings and share your sorrow.

Punjabi sad shayari: ਅੱਜ ਕੌਡੀਆਂ ਤੋਂ ਵੀ ਸਸਤਾ ਨੀ!

ਤੂੰ ਤਾਂ ਮੰਜਲ ਲੱਭ ਲਈ ਏ, ਅਸੀਂ ਲੱਭਦੇ ਰਹਿ ਗਏ ਰਸਤਾ ਨੀ,
ਜਿਹਦਾ ਕੋਈ ਮੁੱਲ ਨਹੀਂ ਸੀ, ਅੱਜ ਕੌਡੀਆਂ ਤੋਂ ਵੀ ਸਸਤਾ ਨੀ!

ਸਾਨੂੰ ਸਾਥ ਨਹੀਂ ਬਸ ਕੱਲੇ ਸਬਕ ਮਿਲੇ ਨੇ!

ਸਾਨੂੰ ਸਾਥ ਨਹੀਂ ਬਸ, ਕੱਲੇ ਸਬਕ ਮਿਲੇ ਨੇ..!!

ਕਦੇ ਮਹਿਕ ਨਹੀਂ ਮੁੱਕਦੀ ਫੁੱਲਾਂ ਵਿੱਚੋਂ

ਕਦੇ ਮਹਿਕ ਨਹੀਂ ਮੁੱਕਦੀ ਫੁੱਲਾਂ ਵਿੱਚੋਂ,
ਫੁੱਲ ਸੁਕਦਿਆਂ ਸੁਕਦਿਆਂ ਸੁੱਕ ਜਾਂਦੇ ਜਾਂਦੇ,
ਕਿਸੇ ਕਦਰ ਨਾ ਪਾਈ ਪਿਆਰ ਦੀ,
ਦਿਲ ਟੁੱਟਦਿਆਂ ਟੁੱਟਦਿਆਂ ਟੁੱਟ ਜਾਂਦੇ!

ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...

punjabi sad shayari

ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...
ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ...

Punjabi sad shayari: ਤੇ ਮੈਂ ਜਖਮ ਫੋਲ ਬੈਠਾ!

punjabi sad shayari

ਝੂਠਿਆਂ ਦੇ ਵਿੱਚ ਮੈਂ ਸੱਚ🤐 ਬੋਲ ਬੈਠਾ,
ਉਹ ਨਮਕ🧂 ਦਾ ਸ਼ਹਿਰ ਸੀ,
ਤੇ ਮੈਂ ਜਖਮ ਫੋਲ ਬੈਠਾ!
💯

ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ!

punjabi sad shayari

ਡੋਲ ਰਿਹਾ ਮਨ ਟਿਕ ਜਾਂਦੈ..
ਮੈਂ ਕੀਕਣ ਦੱਸਾਂ..
ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ..
❣️

ਮੇਰਾ ਵੀ ਹੈ!

punjabi sad shayari

ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,
ਮੇਰਾ ਵੀ ਹੈ!

ਜਲਣਾ ਮੈਨੂੰ ਆਉਂਦਾ ਆ!

punjabi sad shayari

ਤੂੰ ਸਾਥ ਦੇ ਜਾ ਨਾ ਦੇ,
ਚੱਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਆ ਮੈਂ,
ਜਲਣਾ ਮੈਨੂੰ ਆਉਂਦਾ ਆ!
💔

Punjabi sad shayari: ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੇ ਆ!

punjabi sad shayari

ਸੀ ਮੁਕਦਮੇ ਤਾਂ ਲੱਖਾਂ ਨੀ ਮੈਂ ਇੱਕ ਚੋਂ ਬਰੀ ਆ,
ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੇ ਆ!

ਤੂੰ ਮੈਨੂੰ ਆਮ ਜਿਹੇ ਨੂੰ!

punjabi sad shayari

ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ! 😔

ਕੁਝ ਆਪਣੇ ਰਵਾ ਕੇ ਚਲੇ ਗਏ!

punjabi sad shayari

ਕੁਝ ਗੈਰ ਹਸਾ ਕੇ ਚਲੇ ਗਏ,
ਤੇ ਕੁਝ ਆਪਣੇ ਰਵਾ ਕੇ ਚਲੇ ਗਏ!
❣️

ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ

sad punjabi shayari

ਇੱਕ ਦੁੱਖ ਉਮਰ ਦਾ ਹੈ ਕਿ ਤੂੰ ਬਦਲਿਆ
ਦੂਜਾ ਦੁੱਖ ਆਪਣਿਆਂ ਤੇ ਗੁਜ਼ਰੀ ਹੈ ਜੋ
ਤੂੰ ਜਿੰਨਾ ਖ਼ਾਤਰ ਬਦਲਿਆ ਏਂ ਉਹ ਲੋਕ ਤਾਂ
ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ

Punjabi sad shayari: ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ!

punjabi sad shayari

ਦਿਲ ਉੱਜੜੇ ਦੇ ਕਿਸੇ ਕੋਨੇ ਤੂੰ ਅਬਾਦ ਏਂ!
ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ!

ਪਿਆਰ ਵਾਲੀ ਚੁੰਨੀ!

sad punjabi shayari

ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾ ਆਈ
ਨਿਭਾਉਣੀ ਇੱਕ ਪਾਸੇ, ਤੈਨੂੰ ਤੋੜਨੀ ਨਾ ਆਈ
ਨੀਂ ਭਾਵੇਂ ਝੂਠੀ ਸਹੀ ਇੱਕ ਅੱਧੀ ਸੌਂਹ ਖਾ ਕੇ ਜਾਂਦੀ
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਹਾਨਾ ਲਾ ਕੇ ਜਾਂਦੀ...
💔

ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ!

emotional punjabi shayari

ਤੇਰੀ ਨਿਗ੍ਹਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ😔
ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ💔